Drop Down

Monday, April 30, 2018

Winners of Gurmat Sunday Quiz No. 94

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 94
ਸਹੀ ਜੁਆਬ ਹੈ
*#. ਭਾਈ ਸੰਗਤ ਸਿੰਘ ਜੀ*

ਜੋ ਕਿ ਚਾਰੇ ਵਿਕਲਪ (Options) ਵਿਚ ਨਹੀਂ ਸੀ।

ਔਰ ਸਾਡੀ ਇਸ ਵੱਡੀ ਗਲਤੀ ਦਾ ਅਹਿਸਾਸ ਕਰਾਉਣ ਵਾਲੇ ਹਨ...
*ਸ. ਅਮਰਜੀਤ ਸਿੰਘ ਜੀ*
*ਗਾਜ਼ੀਆਬਾਦ*
9968287470

ਅਸੀਂ ਇਹਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਬਾਕੀ ਸਮੂਹ ਸੰਗਤ ਤੋਂ..
ਇੱਸ ਗਲਤੀ ਲਈ ਹੱਥ ਬੰਨ੍ਹ ਕੇ ਖਿਮਾ ਦੇ ਜਾਚਕ ਹਾਂ ।

ਸੋ Sunday Quiz Team ਦੇ ਸਾਰੇ ਵੀਰਾਂ ਨੇ...
ਇਸ ਵਾਰ ਦੇ ਤਿੰਨੇ ਇਨਾਮ
1st, 2nd and 3rd
ਪ੍ਰੋਤਸਾਹਨ ਅਤੇ ਧੰਨਵਾਦ ਵੱਜੋਂ
*ਸ. ਅਮਰਜੀਤ ਸਿੰਘ ਜੀ*
ਨੂੰ ਧੰਨਵਾਦ ਸਹਿਤ ਦੇਣ ਦਾ ਫੈਸਲਾ ਲਿਆ ਹੈ ਜੀ।

ਨਾਲ ਹੀ ਆਪ ਸਮੂਹ ਸੰਗਤ ਨੂੰ ਇਸ ਤਰ੍ਹਾਂ ਦੀ ਗਲਤੀ ਤੇ.. ਜਾਂ ਸੁਝਾਅ ਦੇਣ ਦੀ ਬੇਨਤੀ ਵੀ ਕਰਦੇ ਹਾਂ।

*ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ*

ਇੱਕ ਵਾਰ ਫਿਰ ...ਖਿਮਾ
🙏🏻🙏🏻🙏🏻

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

Sunday, April 29, 2018

Gurmat Sunday Quiz No. 94

Gurmat Sunday Quiz No. 94

Tuesday, April 24, 2018

ਮੇਰੀ ਪੱਗ ...ਮੇਰੀ ਸ਼ਾਨ

ਜੱਜ ਸਾਬ

ਜੱਜ ਸਾਬ ਜਦੋਂ ਮੈਂ ਕਾਰਗਿਲ ਦੀ ਲੜਾਈ ਚ ਟਾਈਗਰ ਹਿਲ ਤੇ ਲੜ ਰਿਹਾ ਸੀ ਤਾਂ ਮੈਂ ਪੱਗ ਬੱਧੀ ਹੋਈ ਸੀ। ਜੱਜ ਸਾਬ ਜਦੋਂ ਮੈਂ ਪਾਰਲੀਮੈਂਟ ਚ RTI ਐਕਟ ਪਾਸ ਕਰ ਰਿਹਾ ਸੀ ਤਦ ਵੀ ਮੈਂ ਪੱਗ ਬੱਧੀ ਸੀ। ਜਦੋਂ ਮੈਂ ਯੋਜਨਾ ਕਮਿਸ਼ਨ ਦੇ ਸਿਖਰਲੇ ਥਾਂ ਤੇ ਬਹਿ ਕੇ ਇੰਡੀਆ ਸ਼ਾਈਨਿੰਗ ਲਿਖ ਰਿਹਾ ਸੀ ਤਾਂ ਵੀ ਮੈਂ ਪੁੱਠੀ ਪੱਗ ਬੱਧੀ ਸੀ।
ਜਿੱਦਣ ਤੁਸੀਂ ਪੈਹਠ ਦੀ ਲੜਾਈ ਚ ਬਿਨਾਂ ਲੜਿਆ ਬਿਆਸ ਦੇ ਕੰਢੇ ਮੁੜ ਆਉਣ ਲੱਗੇ ਸੀ ਤਾਂ ਰੜੇ ਮੈਦਾਨ ਮੈਂ ਪੱਗ ਬੰਨ੍ਹ ਖਲੋ ਗਿਆ ਸੀ ਪੈਂਟਨ ਟੈਂਕਾਂ ਸਾਹਵੇਂ। ਤੇ ਫੌਜਾਂ ਵਾਪਸ ਲਹੌਰ ਧੱਕ ਆਇਆ ਸੀ ਉੱਦਣ ਵੀ ਮੈਂ ਪੱਗ ਬੱਧੀ ਸੀ। ਜਿੱਦਣ ਕੱਤਰ ਦੀ ਲੜਾਈ ਚ ਜਰਨਲ ਨਿਆਜੀ ਨੇ ਆਪਣਾ ਖਾਲੀ ਪਿਸਤੌਲ ਮੇਰੇ ਅੱਗੇ ਸਰੈਂਡਰ ਕੀਤਾ ਸੀ ਤਾਂ ਮੈਂ ਪੱਗ ਬੱਧੀ ਹੋਈ ਸੀ। 1962 ਚ ਜਦੋਂ ਤੁਹਾਡੇ ਪੁਰਖੇ ਬਾਡਰ ਤੋਂ ਨੱਠ ਪਏ ਸੀ ਤਾਂ ਉੱਥੇ ਹਿੱਕ ਡਾਹ ਕੇ ਲੜ ਮਰਨ ਵੇਲੇ ਮੈਂ ਪੱਗ ਬੱਧੀ ਸੀ।
1947 ਤੋਂ ਪਹਿਲਾਂ ਜਦੋਂ ਮੈਂ ਕਾਲੇ ਪਾਣੀ ਗਿਆ ਸੀ। ਜਲਿਆਂ ਵਾਲੇ ਬਾਗ ਮਰਿਆ ਸੀ ਤੇ ਬਜਬਜ ਘਾਟ ਤੇ ਲੜਿਆ ਸੀ ਤਾਂ ਮੇਰੇ ਪੱਗ ਬੱਝੀ ਸੀ। ਜਦੋਂ ਮੈਂ ਅਫਗਾਨ ਧਾੜਵੀਆਂ ਨਾਲ ਲੜਿਆ ਸੀ ਤਾਂ ਮੇਰੇ ਪੱਗ ਬੱਝੀ ਸੀ। ਜਦੋਂ ਮੈਂ ਨੀਹਾਂ ਚ ਚਿਣਿਆ ਸੀ ਤਾਂ ਵੀ ਮੇਰੇ ਪੱਗ ਬੱਝੀ ਸੀ।

ਮੈਂ ਤੁਹਾਥੋਂ ਅੱਕ ਕੇ ਜਦੋਂ ਜਹਾਜੇ ਚੜਿਆ ਸੀ ਤਾਂ ਵੀ ਮੇਰੇ ਪੱਗ ਬੱਝੀ ਸੀ। ਮੈਂ ਤਮਾਮ ਦੁਨੀਆਂ ਚ ਵੱਸਿਆ ਤਾਂ ਮੇਰੇ ਪੱਗ ਬੱਝੀ ਸੀ।
ਮੈਂ ਪੱਗ ਜੰਮਣ ਤੋਂ ਮਰਨ ਤੱਕ ਬੰਨਦਾਂ ਆ। ਮੈਂ ਸਵੇਰੇ ਉੱਠਣ ਤੋਂ ਰਾਤ ਮੰਜੇ ਤੇ ਡਿੱਗਣ ਤੱਕ ਪੱਗ ਬੰਨਦਾਂ ਆ।

ਜੱਜ ਸਾਬ ਮੇਰੀ ਪੱਗ ਵੱਲ ਤੇਰਾ ਵਧਦਾ ਹੱਥ ਮੈਨੂੰ ਦਿਖ ਰਿਹਾ ਹੈ। ਮੈਂ ਪੱਗ ਤੋਂ ਬਿਨਾਂ ਜਿਊਣਾ ਨਹੀਂ ਜਾਣਦਾ। ਤੇ ਮੈਂ ਬਿਨਾਂ ਲੜਿਆ ਮਰਨਾ ਵੀ ਨਹੀਂ ਜਾਣਦਾ। ਅੱਜ ਸਾਰੀ ਦੁਨੀਆਂ ਮੈਨੂੰ ਪੱਗ ਨਾਲ ਕਬੂਲਦੀ ਆ ਜੇ ਤੂੰ ਨਾਂ ਕਬੂਲੇਂ ਤਾਂ ਮੈਨੂੰ ਫਰਕ ਨਹੀਂ ਪੈਂਦਾ।

ਆਖਿਰ ਚ ਸੱਜਣ ਸਿੰਘ ਰੰਗਰੂਟ ਵਾਲੀ ਗੱਲ ਕਿ ਜਿਹੜੇ ਪੱਗ ਬੰਨਣੀ ਜਾਣਦੇ ਨੇ ਉਹ ਪੱਗ ਸਾਂਭਣੀ ਵੀ ਜਾਣਦੇ ਨੇ।
ਮਿਹਰਬਾਨੀ।
ਸ਼ੁਕਰਾਨ

Monday, April 23, 2018

Winners of Gurmat Sunday Quiz No. 93

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 93
ਸਹੀ ਜੁਆਬ ਹੈ
*D. ਬਵੰਜਾ (52)*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ...
*ਅਮਰਜੀਤ ਸਿੰਘ*
ਗਾਜ਼ੀਆਬਾਦ (ਯੂ.ਪੀ.)
9968287470

ਦੂਜੇ ਇਨਾਮ ਲਈ...
*ਸੁਰਜੀਤ ਸਿੰਘ*
ਲੁਧਿਆਣਾ (ਪੰਜਾਬ)
9988203443

ਤੀਜੇ ਇਨਾਮ ਲਈ...
*ਗੁਰਜੀਤ ਸਿੰਘ*
ਨਵੀ ਦਿੱਲੀ
9999034535

ਸਾਰੇ ਵਿੰਨਰਸ ਨੂੰ ਵਧਾਈ

*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ*

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

Monday, April 16, 2018

Winners of Gurmat Sunday Quiz No. 92

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 92
ਸਹੀ ਜੁਆਬ ਹੈ
*C. ਗੁਰੂ ਹਰਿਗੋਬਿੰਦ ਸਾਹਿਬ*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ...
*ਗੁਰਜੀਤ ਸਿੰਘ*
ਦਿੱਲੀ
9999034535

ਦੂਜੇ ਇਨਾਮ ਲਈ...
*ਮਨਪ੍ਰੀਤ ਸਿੰਘ*
ਅੰਮ੍ਰਿਤਸਰ (ਪੰਜਾਬ)
8198059035

ਤੀਜੇ ਇਨਾਮ ਲਈ...
*ਰਵਿੰਦਰ ਸਿੰਘ*
ਅਲਵਰ (ਰਾਜ.)
9828357595

ਸਾਰੇ ਵਿੰਨਰਸ ਨੂੰ ਵਧਾਈ

*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ*

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

Saturday, April 14, 2018

Happy Vaisakhi

ਮਜ੍ਹਬੀ, ਸ਼ੂਦਰ, ਪੰਡਤ, ਰਾਜਪੂਤ, ਜੱਟ, ਨਾਈ, ਘੁਮਿਆਰ, ਖੱਤਰੀ, ਚਮਾਰ,ਲੁਹਾਰ, ਸੁਨਿਆਰ, ਕਬਾਇਲੀ…

ਹਜਾਰਾਂ ਦੀ ਗਿਣਤੀ ਚ ਗਏ ਸਨ ਵਹੀਰਾਂ ਘੱਤ ਕੇ ਵਿਸਾਖੀ ਦੇ ਮੇਲੇ ਤੇ…

ਪਰ ਵਾਪਿਸ ਕੋਈ ਨੀਂ ਆਇਆ…
ਜੋ ਮੁੜਕੇ ਆਏ ਉਨਾਂ ਦੀ ਜਾਤ ਇੱਕੋ ਸੀ

*ਸਿੰਘ*

ਉਨ੍ਹਾਂ ਦਾ ਕਬੀਲਾ ਇੱਕੋ ਸੀ "ਖਾਲਸਾ ਪੰਥ"
ਜਨਮ ਦਿਨ ਮੁਬਾਰਕ ਖਾਲਸਾ ਜੀ 

Happy Visakhi to all....🎉🎊🎉🎊🎉🎊🎉

👉🏻Let's Start this new Vaisakhi with a new Resolution .

Stop Sending Vaisakhi message with imaginary Pics of Guru Sahib and try to find Guru Sahib in Shabad Guru .

Sunday, April 8, 2018

Lucky Winners of Gurmat Sunday Quiz No. 91

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
ਗੁਰਮਤਿ ਸੰਡੇ ਕੁਇਜ਼ ਨੰ: 91
ਸਹੀ ਜੁਆਬ ਹੈ
*B. ਦੋ (2)*
*ਬਾਬਾ ਪ੍ਰਿਥਵੀ ਚੰਦ ਜੀ ਅਤੇ ਬਾਬਾ ਮਹਾਦੇਵ ਜੀ*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ...
*ਜਸਵਿੰਦਰ ਸਿੰਘ*
ਅਲਵਰ (ਰਾਜ.)
9760580416

ਦੂਜੇ ਇਨਾਮ ਲਈ...
*ਸਤਵਿੰਦਰ ਕੌਰ*
ਅਲਵਰ (ਰਾਜ.)
(ਬੀਬੀਆਂ ਦਾ ਨੰਬਰ ਨਹੀਂ ਦੱਸਿਆ ਜਾ ਸਕਦਾ)

ਤੀਜੇ ਇਨਾਮ ਲਈ...
*ਵਿੰਨ੍ਹੇਰਪਾਲ ਸਿੰਘ*
ਲੁਧਿਆਣਾ (ਪੰਜਾਬ)
8556004812

ਸਾਰੇ ਵਿੰਨਰਸ ਨੂੰ ਵਧਾਈ

*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ ਜਾਂ (ਮੈਸੇਜ ਕਰਕੇ) ਬੈਲੈਂਸ Paytm ਵਿਚ/ਰਾਹੀਂ ਵੀ ਲੈ ਸਕਦੇ ਹਨ ਜੀ*

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ
ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*


Gurmat Sunday Quiz No. 91



Friday, April 6, 2018

ਕਿ 1857 ਦੇ ਗਦਰ ਮੋਕੇ ਸਿੱਖਾਂ ਨੇ ਹਿੰਦੋਸਤਾਨ ਨਾਲ ਗਦਾਰੀ ਕੀਤੀ ?

ਹਰ ਸਿੱਖ ਨੂੰ ਪੜਨਾ ਜ਼ਰੂਰੀ

ਧੇਲੀ ਦਾ ਬੰਦਾ ਸੁਧੀਰ ਵਿਆਸ ਲਿੱਖਦਾ ਤਾਂ ਬਹੁਤ ਕੁੱਛ ਹੈ  .
ਅਾਪਾਂ ਜਿੰਨਾਂ ਹੋ ਸਕਿਆ ਇੱਕ-ਇੱਕ ਕਰਕੇ ਜਵਾਬ ਦੇਵਾਂਗੇ ।?
     
ਇਹ ਟੁੱਕੜ ਬੋਚ ਲਿੱਖਦਾ ..
*ਕਿ 1857 ਦੇ ਗਦਰ ਮੋਕੇ ਸਿੱਖਾਂ ਨੇ ਹਿੰਦੋਸਤਾਨ ਨਾਲ ਗਦਾਰੀ ਕੀਤੀ..*
*ਅੰਗਰੇਜਾਂ ਦਾ ਸਾਥ ਦੇਕੇ ਉਹਨਾਂ ਨੂੰ ਵਿਜਯੀ ਬਣਾਇਆ ।*

ਇਹੀ ਗੱਲ ਇਹਨਾਂ ਦੇ ਵੱਡਿਆਂ ਨੇ ਵੀ ਆਖੀ  ਸੀ ।
1957 ਨੂੰ ਇਸ ਝੂੱਠੇ ਗਦਰ ਦੇ 100 ਸਾਲ ਪੂਰੇ ਹੋਣ ਤੇ
ਨਹਿਰੂ ਸਰਕਾਰ ਨੇ ਇੱਕ ਸੰਮੇਲਨ ਕਰਾਇਆ
ਜਿਸ ਦਾ ਵਿਸ਼ਾ ਸੀ 1857 ਦਾ ਗਦਰ ਫੇਲ ਕਿਉਂ ਹੋਇਆ ?

ਜਿਸ ਦੀ ਪ੍ਰਧਾਂਨਗੀ ਉੱਘੇ ਇੱਤਿਹਾਸਕਾਰ ਡਾ. ਗੰਡਾ ਸਿੰਘ ਨੂੰ ਦਿੱਤੀ ਗਈ ।
ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ ।
ਜਿੰਨੇ ਅਖੌਤੀ ਵਿਦਵਾਨ ਬੋਲੇ ਸਰਿਆਂ ਦਾ ਲਹਿਜ਼ਾ ਇੱਕੋ ਸੀ
ਜਿਵੇਂ ਸਾਰੇ ਮਿੱਥਕੇ ਆਏ ਸਨ ਕਿ ਸਿੱਖਾਂ ਨੂੰ ਨਿਸ਼ਾਨੇ ਤੇ ਰੱਖਕੇ ਰੱਜ਼ਕੇ ਜਲੀਲ ਕਰਨਾ
ਅਤੇ ਅਪਣੇ ਝੂੱਠੇ ਰਜਵਾੜਿਆਂ ਦੇ ਗੁਨਾਹਾਂ ਤੇ ਪਰਦਾ ਪਾਕੇ
1857 ਦੇ ਗਦਰ ਦੇ ਹੀਰੋ ਬਣਾਉਣਾ ਦੇਸ਼-ਭਗਤੀ ਦੀ ਪਾਲਿਸ਼ ਮਾਰਕੇ ਉਹਨਾਂ ਨੂੰ ਲੋਕ ਨਾਇਕ ਬਣਾਉਣਾ.!

ਕੁੱਲ ਮਿਲਾਕੇ ਰੱਸੀਆਂ ਦੇ ਸੱਪ ਬਣਾਉਣੇ ਤੇ  ਸਿੰਘਾਂ ਸ਼ੇਰਾਂ ਦੀਆਂ ਕੁਰਬਾਨੀਆਂ ਨੂੰ ਘੱਟੇ ਰੋਲਣਾ ਸੀ ।

ਪਰ ਪ੍ਰਧਾਂਨਗੀ ਕਰ ਰਹੇ
ਗੁਰੂ ਦੇ ਸਿੰਘ ਤੋਂ ਜਲਾਲਤ ਤੇ ਕੁਫਰ ਬਰਦਾਸ਼ਤ ਨਾ ਹੋਏ ਅਤੇ .
ਡਾ. ਸਾਹਿਬ ਜਾਣ ਗਏ ਪ੍ਰਧਾਂਨਗੀ ਦੀ ਮਿੱਠਾਸ ਵਿੱਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਡਾ. ਗੰਡਾ ਸਿੰਘ ਚੇਤੰਨ ਤੇ ਗੁਰੂ ਨੂੰ ਸਮਰਪਿਤ ਜਾਗਦੀ ਜ਼ਮੀਰ ਵਾਲੇ ਤਖਤਾਂ ਤਾਜ਼ਾਂ ਨੂੰ ਠੋਕਰ ਮਾਰਨ ਵਾਲਿਆਂ ਦੇ ਵਾਰਿਸ ਸਨ.
ਤਾਂ ਪ੍ਰਧਾਂਨਗੀ ਕੀ ਸ਼ੈਅ ਸੀ ?
ਡਾ. ਸਾਹਿਬ ਨੇ ਜ਼ਹਿਰ ਨਿਗਲਣ ਤੋਂ ਇੰਨਕਾਰ ਕਰ ਦਿੱਤਾ
ਅਰਥਾਤ ਪ੍ਰਧਾਂਨਗੀ ਤੋਂ ਅਸਤੀਫਾ ਲਿੱਖਕੇ ਉਸੇ ਟਾਈਮ ਵਿੱਪਰਵਾਦ ਦੇ ਮੂੰਹ ਤੇ ਦੇ ਮਾਰਿਆ ਅਤੇ
ਨਾਲ ਹੀ ਸਟੇਜ਼ ਤੋਂ ਬੋਲਣ ਦਾ ਸਮਾਂ ਮੰਗ ਲਿਆ ।
*ਉਸ ਵੇਲੇ ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਨਿੱਕਲੀ ਪਰ ਅਜੇ ਭੁਚਾਲ ਆਉਣਾ ਬਾਕੀ ਸੀ ।*

ਡਾ. ਗੰਡਾ ਸਿੰਘ ਜਦੋਂ ਸਟੇਜ਼ ਤੇ ਜ਼ਖਮੀ ਸ਼ੇਰ ਵਾਂਗੂੰ ਦਹਾੜੇ ਤਾਂ
ਅਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਗ ਕੰਬਣ ਲੱਗੇ ।
ਫਤਿਹ ਬੁਲਾਕੇ ਉਹਨਾਂ ਕਹਿਣਾ ਸ਼ੁਰੂ ਕੀਤਾ
"ਅਜਿਹੇ ਅਕਿ੍ਤਘਣ ਲੋਕ ਇੱਤਿਹਾਸ ਵਿੱਚ ਅੱਜ ਤੱਕ ਪੜੇ ਸੁਣੇ ਨਹੀਂ ਜਿੰਨੇ ਮੇਰੇ ਮੁਹਰੇ ਬੈਠੇ ਨੇ
ਇਹ ਅਹਿਸਾਨ ਫਰਮੋਸ਼ ਲੋਕ ਅੱਜ ਭੁੱਲ ਗਏ ਹਨ ਕਿ 700 ਸਾਲ ਤੋਂ ਮੁਗਲਾਂ ਦੀ ਗੁਲਾਮੀ ਦੇ ਥੋਡੇ ਗਲ ਪਏ ਸੰਗਲ ਅਸੀਂ ਕੱਟੇ
ਅਜ਼ਾਦੀ ਦੀ ਪਹਿਲੀ ਅਵਾਜ਼ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿਕੇ ਬੁਲੰਦ ਕੀਤੀ ( ਇਸ ਤੋਂ ਬਾਅਦ ਗੁਰੂ ਸਹਿਬ ਦੀਆਂ ਕੁਰਬਾਨੀਆਂ ਜਿਸ ਨਾਲ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ ਵਾਰੇ ਦੱਸਿਆ )
ਕਿਵੇਂ ਸਿੱਖ ਯੋਧਿਆਂ ਤੁਹਾਡੀਆਂ ਤੀਹ-ਤੀਹ ਹਜ਼ਾਰ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਿਸ ਲਿਆਂਦੀਆਂ
ਅਹਿਸਾਨ ਫਰਾਮੋਸ਼ੋ ਭੁੱਲ ਗਏ
ਬਾਬਾ ਗੁਰਬਖਸ਼ ਸਿੰਘ ਨੂੰ ਭੁੱਲ ਗਏ ਬਾਬਾ ਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆ,  ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਜੀ ਨੂੰ..
ਤੁਸੀਂ ਤਾਂ ਅਫਗਾਨਿਸਤਾਨ ਨੂੰ ਜਿਹਾਦੀਆਂ ਦੇ ਹਮਲਿਆਂ ਤੋਂ ਡਰਦੇ ਪਠਾਂਣਾਂ ਨੂੰ ਹਾਰ ਆਏ ਸੀ
ਉੱਥੇ ਫਤਿਹ ਦੇ ਝੰਡੇ ਕਿਸਨੇ ਝੁਲਾਏ ਅਸੀਂ ।
ਦਰਾ-ਏ-ਖਹਿਬਰ ਨੂੰ ਹੁਣ ਤੱਕ ਦੇ ਇੱਤਿਹਾਸ ਵਿੱਚ ਕਿਸਨੇ ਡੱਕਿਆ ਅਸੀਂ,
ਅੰਗਰੇਜ਼ ਨੂੰ ਕਿਸਨੇ ਦਵੱਲਿਆ ਅਸੀਂ,
ਲਾਹਣਤੀਉ ਡੇਢ ਪ੍ਰਸੈਂਟ ਸਾਡੀ ਗਿਣਤੀ ਜੰਗ-ਏ-ਅਜ਼ਾਦੀ ਵਿੱਚ ਸਾਡੀਆਂ ਕੁਰਬਾਨੀਆਂ 87%
ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਖ਼ਤਮ ਹੋ ਗਈ
*ਤੇ ਦੇਸ਼ ਭਗਤ ਤੁਸੀਂ ਅਤੇ ਦੇਸ਼ ਗਦਾਰ ਅਸੀਂ ।*

ਗੱਲ ਕਰੀਏ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਸ਼ ਅਜ਼ਾਦੀ ਦੀ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ..?

ਅਜ਼ਾਦੀ ਨਾਲ ਤਾਂ ਉਸਦਾ ਕੋਈ ਵਾਹ-ਵਾਸਤਾ ਹੀ ਨਹੀਂ ਇਹ ਤਾਂ ਮੇਰਠ ਛਾਉਣੀ ਤੋਂ ਧਰਮ ਦੇ ਨਾਮ ਤੇ ਭੜਕੀ ਇੱਕ ਚਿੰਗਾਰੀ ਸੀ ਹਿੰਦੂ ਭੜਕੇ ਕਿ ਰੋਂਦ ਨੂੰ ਗਊ ਦੀ ਚਰਬੀ ਲੱਗੀ ਹੁੰਦੀ ਮੁਸਲਮਾਨ ਭੜਕੇ ਕਿ ਸੂਰ ਦਾ ਮਾਸ ਲੱਗਿਆ ਹੁੰਦਾ ਧਰਮ ਦੇ ਨਾਮ ਤੇ ਹੋਇਆ
ਹੁੜਦੰਗ ਅਜ਼ਾਦੀ ਦੀ ਲੜਾਈ ਕਿਵੇਂ ਬਣਿਆਂ ?
*ਝਾਂਸੀ ਦੀ ਰਾਣੀ ਜਿਸ ਨੂੰ ਤੁਸੀਂ ਅਜ਼ਾਦੀ ਦੀ ਰਾਣੀ ਦੇ ਰੂਪ ਵਿੱਚ ਸਿੱਖਰਾਂ ਤੇ ਚਾਹੜਿਆ ਉਸਨੇ ਕਿਹੜੀ ਅਜ਼ਾਦੀ ਦੀ ਲੜਾਈ ਲੜੀ ਸੀ ?*
ਉਸਦਾ ਪਤੀ ਸਿਰੇ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ ਉਸਦੇ ਮਰਨ ਤੇ ਝਾਂਸੀ ਤੇ ਲਕਸ਼ਮੀ ਬਾਈ ਰਾਜ਼ ਕਰਨ ਲੱਗੀ ਇਸਨੇ ਝਾਂਸੀ ਦੀ ਗਰੀਬ ਪ੍ਰਜ਼ਾ ਤੇ ਜ਼ੁਲਮ ਕੀਤੇ ਪ੍ਰਜ਼ਾ ਅੰਗਰੇਜ਼ ਕੋਲ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਝਾਂਸੀ ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਇਸਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿੱਖੀਆਂ ਪਹਿਲੀ ਵਿੱਚ ਇਸਨੇ ਲਿੱਖਿਆ ਕੇ ਮੈਨੂੰ ਦੋ ਲੱਖ ਰੁਪਈਏ ਮਹੀਨਾਂ ਪੈਨਸ਼ਨ ਲਾਈ ਜਾਵੇ । ਅੰਗਰੇਜ਼ਾਂ ਨੇ ਇਹ ਕਹਿਕੇ ਨਾਹ ਕਰ ਦਿੱਤੀ ਕਿ ਬੀਬੀ ਜੇ ਤੇੇਰੇ ਅੋਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਪੈਨਸ਼ਨ ਨਹੀਂ ਲਾ ਸਕਦੇ । ਇਸਨੇ ਅਪਣੇ ਵਫਾਦਾਰਾਂ ਦੀ ਸਲਾਹ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜ਼ੀ ਚਿੱਠੀ ਲਿੱਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ ਦਸ ਲੱਖ ਸਲਾਨਾ ਪੈਨਸ਼ਨ ਲਾਈ ਜਾਵੇ । ਅੰਗਰੇਜਾਂ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਗੋਦ ਲਿਆ ਹੁੰਦਾ ਪੈਨਸ਼ਨ ਲੱਗ ਸਕਦੀ ਸੀ ਹੁਣ ਨਹੀਂ । ਫੇਰ ਝਾਂਸੀ ਦੀ ਰਾਣੀ ਨੇ ਤੀਜ਼ੀ ਚਿੱਠੀ ਅੰਗਰੇਜ਼ਾਂ ਨੂੰ ਲਿੱਖੀ ਕਿ ਦੋ ਲੱਖ ਰੁਪਈਆ ਦੇ ਦਿਉ ਝਾਂਸੀ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੀ ਵਿਦਰੋਹੀਆਂ ਦੇ ਵਿੱਰੁਧ ਲੜਨ ਵਿੱਚ ਮਦੱਦ ਕਰਨਗੇ
(ਯਾਨੀ ਦੋ ਲੱਖ ਰੁਪਈਏ ਲਈ ਉਹ ਅੰਗਰੇਜ਼ਾਂ ਨਾਲ ਮਿਲਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਅਪਣੇ ਸਿਪਾਹੀ ਭੇਜ਼ਣ ਲਈ ਤਿਆਰ ਸੀ )
ਇਹ ਤਿੰਨੋ ਚਿੱਠੀਆਂ ਲੰਡਨ ਵਿੱਚ ਪਈਆਂ ਹਨ ।
ਬਾਕੀ ਨਾਇਕ ਤਾਂਤੀਆ ਤੋਪੇ ਅਤੇੇ ਨਾਨਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਰੇ ਬਦਕਾਰ ਜਾਲਮ ਬੰਦੇ ਸੀ ਜਿੰਨਾ ਦੇ ਰਾਜ਼ ਨਾਲੋਂ ਲੋਕ ਅੰਗਰੇਜਾਂ ਦੇ ਰਾਜ਼ ਵਿੱਚ ਕਈ ਗੁਣਾ ਜਿਆਦਾ ਸੱੁਖੀ ਸੀ ਉਹ ਗਰੀਬ ਲੋਕਾਂ ਕੋਲੋਂ ਲਗਾਨ ਗਲੀ ਦੇ ਗੁੰਡਿਆਂ ਵਾਂਗੂੰ ਵਸੂਲਦੇ ਰਹੇ ਉਹਨਾਂ ਕਿਹੜੀ ਅਜਾਦੀ ਦੀ ਲੜਾਈ ਲੜੀ ਸੀ ?

*( ਵਰਨਣਯੋਗ ਹੈ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ ਸਪੁੱਤਰ ਮਹਾਨ ਸੂਰਮੇਂ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਜਿਸਨੇ ਰਾਮ ਨਗਰ ਅਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਦੀਆਂ ਵੱਖੀਆਂ ਦੇਹੜਕੇ ਰੱਖ ਦਿੱਤੀਆਂ ਸਨ ਜਿਸ ਕਾਰਨ ਗਵਰਨਰ ਜਨਰਲ ਹਿਊ ਗਫ਼ ਨੂੰ ਅਸਤੀਫਾ ਦੇਣਾ ਪਿਆ ਸੀ*

ਉਸ ਜਰਨੈਲ ਸ੍ਰ. ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾਕੇ ਇਲਾਹਾਬਾਦ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਅਤੇ ਇਲਾਹਾਬਾਦ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ )
ਇਹ ਕਿਹੜੀ ਅਜ਼ਾਦੀ ਲਈ ਲੜ ਰਹੇ ਸਨ ?
ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਅਪਣਾ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਐਲਾਨਿਆਂ ਜਿਸ ਮੁਗਲ ਹਕੂਮਤ ਨਾਲ ਸਾਡੇ ਸਦੀਆਂ ਤੋਂ ਕ੍ਰਿਪਾਨਾਂ ਖੰਡੇ ਖੜਕਦੇ ਰਹੇ  ਜਿਨਾਂ ਦੀ ਜੜ ਪੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਉਸ ਹਕੂਮਤ ਦੀ ਜੜ ਅਪਣੇ ਹੱਥੀਂ ਲਾਉਣ ਵਿੱਚ ਮਦੱਦ ਕਰਦੇ ਇਹ ਕਿਹੜੀ ਅਜਾਦੀ ਸੀ ?

ਅਸੀਂ ਤਾਂ ਅਜ਼ਾਦ ਸੀ ਖੁਸ਼ਹਾਲ ਸੀ ਸਾਡਾ ਅਪਣਾ ਵਿਸ਼ਾਲ ਰਾਜ਼ ਸੀ
*ਸ਼ੇਰੇ -ਪੰਜਾਬ ਨੇ ਅੱਖਾਂ ਕੀ ਮੀਟੀਆਂ ਅੰਗਰੇਜਾਂ ਨਾਲ ਮਿਲਕੇ ਤੁਸੀਂ ਪੱਬਾਂ ਭਾਰ ਹੋ ਗਏ ਸਾਨੂੰ ਗੁਲਾਮ ਕਰਾਉਣ ਲਈ*
1849 ਵਿੱਚ ਤੁਸੀਂ ਅੰਗਰੇਜਾਂ ਨਾਲ ਮਿਲਕੇ ਸਾਡੇ ਤੇ ਹਮਲਾ ਕੀਤਾ ਅਸੀਂ ਸੀਸ ਤਲੀ ਤੇ ਰੱਖਕੇ ਸ਼ੂਰਵੀਰਾਂ ਦੀ ਤਰਾਂ ਲੜੇ ਹੱਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੋਂਸਲਿਆਂ ਨਾਲ ਲੜੇ
ਥੋਨੂੰ ਤੇ ਅੰਗਰੇਜ਼ ਨੂੰ ਭੰਨਿਆਂ ਜੰਗ ਜਿੱਤੀ ਅਤੇ
ਜਿੱਤੀ ਜੰਗ ਤੁਹਾਡੀ ਕੀਤੀ ਗਦਾਰੀ ਕਰਕੇ ਹਾਰੇ ਲਾਲ, ਗੁਲਾਬ, ਧਿਆਂਨ ਕੌਣ ਸੀ ?
ਕੌਣ ਨਮਕਹਰਾਮ ਸੀ ਖਾਲਸਾ ਰਾਜ਼ ਅੰਦਰ ?
ਤੁਸੀਂ ਅੰਗਰੇਜ਼ਾਂ ਦੀ ਸ਼ੈਅ ਤੇ ਸਾਡੀਆਂ ਜਾਇਦਾਦਾ ਲੁੱਟੀਆਂ ਘਰ ਘਾਟ ਸਾੜੇ ਹੱਦ ਦਰਜ਼ੇ ਦੇ ਘਟੀਆ ਕੁਕਰਮ ਕੀਤੇ
*ਇਸ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਅਤੇ ਅੰਗਰੇਜ਼ ਆਪ ਹਨ ਕਿਵੇਂ ਤੁਸੀਂ ਧੀਆਂ ਭੈਣਾ ਦੀ ਬੇਪਤੀ ਕੀਤੀ ਅਸੀਂ ਥੋਡੀਆਂ ਧੀਆਂ ਭੈਣਾ ਬਚਾਈਆਂ ਸੀ ਉਸਦਾ ਤੁਸੀਂ ਸਾਨੂੰ ਇਨਾਮ ਇਹ ਦਿੱਤਾ ਸੀ ।*
1849 ਤੋਂ 1857 ਕਿੰਨੇ ਸਾਲ ਨੇ ?

ਉਸ ਵੇਲੇ ਦਸ ਹਜ਼ਾਰ ਤੋਂ ਵੱਧ ਖਾਲਸਾ ਫੋਜ਼ ਜੇਲਾਂ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਿੱਖ ਜਰਨੈਲ ਕੈਦ ਸਨ ਸਿੰਘਾਂ ਦੇ ਘੋੜਿਆਂ ਤੇ ਚੜਨ ਤੱਕ ਦੀਆਂ ਪਾਬੰਦੀਆਂ ਸਨ 
ਸਾਡੇ ਫੱਟ ਅੱਲੇ ਸੀ ਅਤੇ ਤੁਸੀਂ ਤਾਂ ਉਸ ਵੇਲੇ ਸਾਡੀ ਵੈਸੇ ਹੀ ਅੱਖ ਵਿੱਚ ਕੰਡੇ ਵਾਂਗ ਚੁੱਭਦੇ ਸੀ ਤੇ ਉੱਪਰੋਂ ਤੁਸੀਂ ਉਸ ਬਿਨ ਸਿਰ ਪੈਰ ਦੀ ਲੜਾਈ ਵਿੱਚ ਸਾਡਾ ਸਾਥ ਭਾਲਦੇ ਸੀ ?

ਤੁਸੀਂ ਸ਼ੁੱਕਰ ਕਰੋ ਤੁਹਾਡੇ ਜੁੱਤੀਆਂ ਨੀ ਅਸੀਂ ਮਾਰੀਆਂ ।
ਤੁਹਾਡੇ ਇਸ ਝੂੱਠ ਦਾ ਜਵਾਬ ਦੇਣਾ ਜਰੂਰੀ ਹੈ ਤਾਂ ਕਿ ਦੁਨੀਆਂ ਜਾਣ ਸਕੇ 1857 ਦੇ ਝੂੱਠੇ ਗਦਰ ਦਾ ਸੱਚ ਕੀ ਹੈ ❗❓

ਮੈਂ ਅੱਜ ਹੀ ਰਾਤੋ-ਰਾਤ ਕਿਤਾਬ ਲਿਖਾਂਗਾ ।
ਇਹ ਬੋਲਕੇ ਡਾ ਸਾਹਿਬ ਨੇ ਇਜ਼ਾਜਤ ਲਈ ।
ਕਈ ਅਖੌਤੀ ਬੁੱਧੀਜੀਵੀ ਖਿਸਕ ਗਏ ਜਿੰਨਾ ਅਜੇ ਬੋਲਣਾ ਸੀ ਕਈ ਅਪਣਾ ਨਾਮ ਕਟਾ ਗਏ ਅਤੇ ਕਈ ਭਾਸ਼ਨ ਨੂੰ ਦੁਬਾਰਾ ਤੋਂ ਲਿੱਖਣ ਵਿੱਚ ਵਿਅਸਤ ਹੋ ਗਏ ।
*ਸੱਚਮੁਚ ਡਾ. ਗੰਡਾ ਸਿੰਘ ਨੇ ਉਸੇ ਰਾਤ ਕਿਤਾਬ ਲਿੱਖੀ*

*THE INDIAN MUTINY OF 1857 AND THE SIKHS*

ਇਹ ਇੱਕ ਇੱਤਿਹਾਸਕ ਸਚਾਈ ਹੈ 1857 ਦੇ ਘੁਸਮਸੋਲੇ ਵਿੱਚ ਸਿੱਖ ਰਾਜ਼ ਦੀਆਂ ਕੀਮਤੀ ਵਸਤਾਂ ਫਤਿਹਗੜ ਦੇ ਕਿਲੇ ਵਿੱਚੋਂ ਅਖੌਤੀ ਇੰਕਲਾਬੀਆਂ ਵੱਲੋਂ ਲੁੱਟੀਆਂ ਗਈਆਂ
ਇਸ ਲੁੱਟ-ਘਸੁੱਟ ਨੂੰ ਬੜੇ ਸ਼ਾਤਿਰਾਨਾਂ ਤਰੀਕੇ ਨਾਲ
*1907 ਵਿੱਚ ਪਹਿਲੀ ਵਾਰ ਅਜਾਦੀ ਦੀ ਲੜਾਈ ਦਾ ਨਾਮ ਵੀ.ਡੀ ਸਾਵਰਕਰ ਨੇ ਇੱਕ ਲੇਖ ਦੇ ਜ਼ਰੀਏ ਦਿੱਤਾ*
ਅਤੇ ਫੇਰ ਕੀ ਸੀ ਹੋਰ ਤਾਂ ਪੱਲੇ ਹੈ
ਕੁੱਛ ਨਹੀਂ ਸੀ
ਝੂੱਠ ਕੁਫਰ ਦੀ ਪਾਲਿਸ਼ ਮਾਰਕੇ ਜ਼ੁਲਮੀਂ ਰਜਵਾੜਿਆਂ ਨੂੰ ਫਿਲਮੀਂ ਕਹਾਣੀ ਵਾਂਗ ਦੇਸ਼ ਭਗਤ ਜਾਣੀ ਹੀਰੋ ਬਣਾਕੇ ਪੇਸ਼ ਕੀਤਾ ਗਿਆ ।

ਸਿੱਖਾਂ ਦੀ ਮਾਨਸਿਕਤਾ ਨੂੰ ਦਬਾਕੇ ਰੱਖਣ ਲਈ ਉਹਨਾਂ ਨੂੰ ਵਿਲੇਨ ਬਣਾਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ ।
ਕਈ ਸਿੱਖ ਵੀਰ ਵੀ ਇਸ ਝੂੱਠ ਨੂੰ ਸੱਚ ਮੰਨੀ ਬੈਠੇ ਹਨ
ਕਿਉਕਿ ਪੜਾਈ ਸਾਨੂੰ ਉਹੋ ਪੜਾਈ ਜਾਂਦੀ ਹੈ ਜੋ ਉਹ ਚਾਹੁੰਦੇ ਹਨ
ਅਪਣੀ ਤਰਫੋਂ ਅਸੀਂ ਕਦੇ ਅਪਣਾ ਇੱਤਿਹਾਸ ਪੜਨਾਂ ਹੀ ਨਹੀਂ ਚਾਹੁੰਦੇ ।

ਸ਼ਾਇਦ ਇਹੀ ਕਾਰਨ ਹੈ ਸਾਨੂੰ ਲੱਕਸ਼ਮੀ ਬਾਈ ਤਾਂ ਬਚਪਨ ਤੋਂ ਪਤਾ ਹੁੰਦਾ 
*ਮਾਈ ਭਾਗ ਕੋਰ ਦਾ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਦੁਨੀਆਂ ਸਾਨੂੰ ਦੱਸਦੀ ਹੈ ਕਿ ਦੁਨੀਆਂ ਦੀਆਂ ਤਿੰਨ ਦਲੇਰ ਬੀਬੀਆਂ ਵਿੱਚ ਤੁਹਾਡੀ ਮਾਤਾ ਭਾਗ ਕੋਰ ਵੀ ਹੈ ।*

ਇਸ ਝੂੱਠ ਦੀ ਕਹਾਣੀ ਨੇ ਗਦਰੀ ਬਾਬਿਆਂ, ਉੱਧਮ, ਸਰਾਭਿਆਂ, ਬੱਬਰ ਅਕਾਲੀਆਂ ਦੀਆਂ ਸ਼ਹਾਦਤਾਂ ਨੂੰ ਰੋਲਕੇ ਰੱਖ ਦਿੱਤਾ ਸ਼ਇਦ ਇਸੇ ਕਰਕੇ ਇਹ ਕਹਾਣੀ ਨੂੰ ਪ੍ਰੋਜ਼ੈਕਟ ਕੀਤਾ ਗਿਆ ।
ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਪਿੱਛੇ ਕੋਈ ਨਿੱਜ਼ੀ ਸਵਾਰਥ ਨਾ ਹੋਵੇ ਜਿਸ ਪਿੱਛੇ ਮੋਹ ਲਾਲਚ ਛੁੱਪੀ ਹੋਵੇ ਉਹ ਦੇਸ਼ ਭਗਤੀ ਨਹੀਂ ਹੁੰਦੀ ।
ਐਂ ਤਾਂ ਵੱਟ ਬੰਨੇ ਦੇ ਰੋਲੇ ਪਿੱਛੇ ਲੱਖਾਂ ਕਤਲ ਹੋਗੇ ॥
                🙏🙏🙏🙏🙏

Wednesday, April 4, 2018

Baba Ram Singh Ji New Jatthedar at Takhat SachKhand Sri Hazur Sahib, Nanded

Sachkhand Sri Hazoor Sahib  Ji De Jathedar Baba Kulwant Singh Ji Was Not Feeling Well, But Now Waheguru Ji Da Sadka, Now He is Good, Aap Samooh Sadh Sangat ji Nu Benti Hai Ke AAP Sab Baba Kulwant Singh Ji Di Deh Arogta Layi Ardas Karni Ji.  

Monday, April 2, 2018

Lucky Winners for Gurmat Sunday Quiz No. 90

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*

ਗੁਰਮਤਿ ਸੰਡੇ ਕੁਇਜ਼ ਨੰ: 90

ਸਹੀ ਜੁਆਬ ਹੈ
*D. ਰਾਜਾ ਜੈ ਸਿੰਘ ਦੀ*

ਅਤੇ ਲੱਕੀ ਵਿੰਨਰ ਹਨ

ਪਹਲੇ ਇਨਾਮ ਲਈ...
*ਕਰਨਬੀਰ ਸਿੰਘ*
ਅੰਮ੍ਰਿਤਸਰ
9915557272

ਦੂਜੇ ਇਨਾਮ ਲਈ...
*ਹਰਜੋਤ ਸਿੰਘ*
ਨਵੀ ਦਿੱਲੀ
8826016160

ਤੀਜੇ ਇਨਾਮ ਲਈ...
*ਕੁਲਜੀਤ ਸਿੰਘ*
ਫਰੀਦਾਬਾਦ (ਹਰਿਆਣਾ)
9953692345

ਸਾਰੇ ਵਿੰਨਰਸ ਨੂੰ ਵਧਾਈ

*ਵਿੰਨਰ ਆਪਣਾ... ਕੋਈ ਦੂਜਾ ਨੰਬਰ ਰਿਚਾਰਜ ਕਰਵਾ ਸਕਦੇ ਹਨ*

ਨੋਟ: 5pm ਤੱਕ ਸਹੀ ਭੇਜੇ ਗਏ ਜੁਆਬ ਦਾ ਡਰਾਅ ਨਿਕਲਿਆ ਜਾਂਦਾ ਹੈ ਅਤੇ ਲੱਕੀ ਡਰਾਅ ਰਾਂਹੀ ਵਿੰਨਰ ਚੁਣੇ ਜਾਂਦੇ ਹਨ

ਅਗਲੇ ਐਤਵਾਰ ਲਈ ਆਪ ਸਭ ਨੂੰ ਸ਼ੁਭਕਾਮਨਾਵਾ

ਕਿਰਪਾ ਕਰਕੇ ਸੁਆਲ ਦੇ ਹੇਠ ਲਿਖੇ T&C ਵੀ ਪੜੋ ਜੀ

*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*
🙏🏻🙏🏻🙏🏻

Sunday, April 1, 2018

Gurmat Sunday Quiz No. 90

Gurmat Sunday Quiz No. 90
#GSQuiz #GSQ #GurmatSundayQuiz No. 90